ਕੀ ਕਿਸੇ ਮਦਦ ਦੀ ਲੋੜ ਹੈ?
ਸਾਡੇ ਕੁੱਝ ਕੁ ਗ੍ਰਾਹਕਾਂ ਨੂੰ ਵਾਧੂ ਮਦਦ ਦੀ ਲੋੜ ਪੈਂਦੀ ਹੈ ਜੇਕਰ ਉਨ੍ਹਾਂ ਦੀ ਗੈਸ ਸਪਲਾਈ ਵਿੱਚ ਇੱਕ ਅਚਨਚੇਤ ਰੁਕਾਵਟ ਹੁੰਦੀ ਹੈ।
ਜੇਕਰ ਤੁਹਾਨੂੰ ਅਪੰਗਤਾ ਜਾਂ ਬਿਮਾਰੀ ਹੁੰਦੀ ਹੈ ਜਿਸ ਤੋਂ ਭਾਵ ਤੁਹਾਨੂੰ ਆਪਣੀ ਗੈਸ ਸਪਲਾਈ ਤੋਂ ਬਿਨਾਂ ਸੰਘਰਸ਼ ਕਰਨਾ ਪੈ ਸਕਦਾ ਹੋਵੇ, ਭਾਵੇਂ ਕਿ ਕੁੱਝ ਕੁ ਘੰਟਿਆਂ ਲਈ, ਤਾਂ ਆਪਣੇ ਗੈਸ ਸਪਲਾਇਰ ਦੇ ਤਰਜੀਹ ਸਰਵਿਸ ਰਜਿਸਟਰ ਵਿੱਚ ਨਾਮ ਦਰਜ਼ ਕਰਾਉਣਾ ਇੱਕ ਚੰਗਾ ਵਿਚਾਰ ਹੈ।
ਜੇਕਰ ਤੁਹਾਡਾ ਕੋਈ ਬਜੁਰਗ ਜਾਂ ਕਮਜੋਰ ਗੁਆਂਢੀ ਜਾਂ ਰਿਸ਼ਤੇਦਾਰ ਹੋਵੇ ਜਿਸ ਬਾਰੇ ਤੁਸੀਂ ਸਮਝਦੇ ਹੋਵੋ ਕਿ ਉਹ ਇਸ ਸੇਵਾ ਤੋਂ ਲਾਭ ਉਠਾ ਸਕਦਾ ਹੈ, ਤਾਂ ਤੁਸੀਂ ਉਨ੍ਹਾਂ ਨੂੰ ਇਸ ਬਾਰੇ ਜਾਗਰੂਕ ਕਿਉਂ ਨਹੀਂ ਕਰਾਉਂਦੇ?
ਕੀ ਤੁਸੀਂ ਯੋਗਤਾ ਪੂਰੀ ਕਰਦੇ ਹੋ?
ਇਹ ਪਤਾ ਲਗਾਉਣ ਲਈ, ਤੁਹਾਨੂੰ ਆਪਣੇ ਗੈਸ ਸਪਲਾਇਰ ਨਾਲ ਸੰਪਰਕ ਕਰਨਾ ਚਾਹੀਦਾ ਹੈ ਅਤੇ ਉਹ ਤੁਹਾਨੂੰ ਦੱਸਣਗੇ ਕਿ ਕੀ ਤੁਸੀਂ ਇਸ ਸਕੀਮ ਲਈ ਯੋਗ ਹੋ।
ਜਦੋਂ ਤੁਸੀਂ ਰਜਿਸਟਰਡ ਹੋ ਜਾਂਦੇ ਹੋ, ਤਾਂ ਤੁਸੀਂ ਉਪਕਰਣਾਂ ਅਤੇ ਪਾਈਪਵਰਕ (ਗੈਸ ਮੀਟਰ ਦੀ ਤੁਹਾਡੀ ਸਾਇਡ ‘ਤੇ) ਦੀ ਮੁਫ਼ਤ ਗੈਸ ਸੁਰੱਖਿਆ ਜਾਂਚਾਂ ਸਮੇਤ ਹੋਰ ਬਹੁਤ ਸਾਰੇ ਲਾਭਾਂ ਦੇ ਯੋਗ ਹੋ ਜਾਓਗੇ।